ਨਵੀਂ ਦਿੱਲੀ, 27 ਜੁਲਾਈ
ਆਈਸੀਐਮਆਰ ਅਧੀਨ ਆਉਂਦੇ ਪੁਣੇ ਵਿਚਲੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਨੇ ਇੱਕ ਮਰੀਜ਼ ਦੇ ਨਮੂਨਿਆਂ ਤੋਂ ਮੰਕੀਪੌਕਸ ਵਾਇਰਸ ਨੂੰ ਵੱਖ ਕਰ ਦਿੱਤਾ ਹੈ, ਜਿਸ ਨਾਲ ਬਿਮਾਰੀ ਵਿਰੁੱਧ ਡਾਇਗਨੌਸਟਿਕ ਕਿੱਟਾਂ ਅਤੇ ਟੀਕਿਆਂ ਦੇ ਵਿਕਾਸ ਲਈ ਰਾਹ ਪੱਧਰਾ ਹੋ ਸਕਦਾ ਹੈ। ਭਾਰਤੀ ਮੈਡੀਕਲ ਖੋਜ ਕੌਂਸਲ ਦੀ ਭਾਰਤੀ ਟੀਕਾ ਨਿਰਮਾਤਾਵਾਂ, ਫਾਰਮਾ ਕੰਪਨੀਆਂ ਅਤੇ ਇਨ-ਵਿਟਰੋ ਡਾਇਗਨੌਸਟਿਕ ਭਾਈਵਾਲਾਂ ਨੂੰ ਸਵਦੇਸ਼ੀ ਟੀਕੇ ਤੇ ਡਾਇਗਨੌਸਟਿਕ ਕਿੱਟਾਂ ਵਿਕਸਿਤ ਕਰਨ ਲਈ ਮੰਕੀਪੌਕਸ ਦਾ ਨਮੂਨਾ ਸੌਂਪਣ ਦੀ ਤਜਵੀਜ਼ ਪੇਸ਼ ਕੀਤੀ ਹੈ। -ਏਜੰਸੀ