ਨਵੀਂ ਦਿੱਲੀ, 4 ਅਗਸਤ
ਰੰਗਮੰਚ ਦੀ ਦਿੱਗਜ ਹਸਤੀ ਤੇ ਮਹਾਨ ਅਧਿਆਪਕ ਇਬਰਾਹਿਮ ਅਲਕਾਜ਼ੀ ਦਾ ਅੱਜ ਦੇਹਾਂਤ ਹੋ ਗਿਆ। ਉਹ 94 ਸਾਲਾਂ ਦੇ ਸਨ। ਅਲਕਾਜ਼ੀ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਇਬਰਾਹਿਮ ਅਲਕਾਜ਼ੀ ਨੈਸ਼ਨਲ ਸਕੂਲ ਆਫ ਡਰਾਮਾ ਦੇ ਸਭ ਤੋਂ ਲੰਮਾ ਸਮਾਂ ਡਾਇਰੈਕਟਰ ਰਹੇ। ਉਨ੍ਹਾਂ ਗਿਰੀਸ਼ ਕਰਨਾਡ ਦੇ ‘ਤੁਗਲਕ’ ਅਤੇ ਧਰਮਵੀਰ ਭਾਰਤੀ ਦੇ ‘ਅੰਧਾ ਯੁਗ’ ਵਰਗੇ ਨਾਟਕ ਤਿਆਰ ਕੀਤੇ। ਉਨ੍ਹਾਂ ਕਲਾਕਾਰਾਂ ਦੀਆਂ ਕਈ ਪੀੜ੍ਹੀਆਂ ਨੂੰ ਅਦਾਕਾਰੀ ਦੀਆਂ ਬਾਰੀਕੀਆਂ ਸਿਖਾਈਆਂ ਜਿਨ੍ਹਾ ’ਚ ਨਸੀਰੂਦੀਨ ਸ਼ਾਹ ਤੇ ਓਮ ਪੁਰੀ ਵੀ ਸ਼ਾਮਲ ਹਨ। -ਪੀਟੀਆਈ