ਧਨਬਾਦ, 11 ਸਤੰਬਰ
ਝਾਰਖੰਡ ’ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਇੱਕ ਕਾਰਕੁਨ ਨੇ ਕਿਹਾ ਕਿ ਸੰਗਠਨ ਸੂਬੇ ਦੀ ਵਿਧਾਨ ਸਭਾ ਵਿੱਚ ਅਲਾਟ ਕੀਤੇ ਗਏ ‘ਨਮਾਜ਼ ਹਾਲ’ ਸਬੰਧੀ ਕਾਇਮ ਸਦਨ ਦੀ ਕਮੇਟੀ ਦੀ ਰਿਪੋਰਟ ’ਤੇ ਸਰਕਾਰ ਵੱਲੋਂ ਫ਼ੈਸਲਾ ਲੈਣ ਤੋਂ ਬਾਅਦ ਹੀ ਇਸ ਮੁੱਦੇ ’ਤੇ ਕੋਈ ਟਿੱਪਣੀ ਕਰੇਗਾ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇੱਕ ਸਵਾਲ ਦੇ ਜਵਾਬ ’ਚ ਆਰਐੱਸਐੱਸ ਕਾਰਕੁਨ ਰਾਕੇਸ਼ ਲਾਲ ਨੇ ਕਿਹਾ, ‘ਵਿਧਾਨ ਸਭਾ ਨੇ ਨਮਾਜ਼ ਪੜ੍ਹਨ ਲਈ ਅਲਾਟ ਕਮਰੇ ਸਬੰਧੀ ਜਾਂਚ ਵਾਸਤੇ ਕਮੇਟੀ ਬਣਾਈ ਹੈ ਅਤੇ ਅਜਿਹਾ ਲੱਗਦਾ ਹੈ ਕਿ ਸਰਕਾਰ ਆਪਣਾ ਫ਼ੈਸਲਾ ਬਦਲ ਸਕਦੀ ਹੈ। ਆਰਐੱਸਐੱਸ ਇਸ ਮੁੱਦੇ ’ਤੇ ਸਰਕਾਰ ਦੇ ਫ਼ੈਸਲੇ ਮਗਰੋਂ ਹੀ ਕੋਈ ਟਿੱਪਣੀ ਕਰੇਗਾ।’ ਜ਼ਿਕਰਯੋਗ ਹੈ ਉਕਤ ਮਾਮਲੇ ਸਬੰਧੀ ਕਾਇਮ ਸਾਰੀਆਂ ਪਾਰਟੀਆਂ ਦੇ ਸੱਤ ਵਿਧਾਇਕਾਂ ਦੀ ਕਮੇਟੀ ਨੇ 45 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਦੇਣੀ ਹੈ। -ਪੀਟੀਆਈ