ਸ੍ਰੀਨਗਰ: ਜੰਮੂ ਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ਾਹ ਵੱਲੋਂ ਕੀਤੀਆਂ ਟਿੱਪਣੀਆਂ ਦੇ ਪ੍ਰਤੀਕ੍ਰਮ ਵਿੱਚ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਦੀ ਨਿਰਾਸ਼ਾ ਨੂੰ ਸਮਝ ਸਕਦੇ ਹਨ। ਉਮਰ ਨੇ ਕਿਹਾ, ‘ਅਮਿਤ ਸ਼ਾਹ ਜੀ ਅਸੀਂ ਗੈਂਗ ਨਹੀਂ ਹਾਂ। ਅਸੀਂ ਕਾਨੂੰਨੀ ਤੌਰ ’ਤੇ ਜਾਇਜ਼ ਸਿਆਸੀ ਗੱਠਜੋੜ ਹਾਂ, ਜੋ ਪਹਿਲਾਂ ਵੀ ਚੋਣਾਂ ਲੜਦਾ ਰਿਹਾ ਹੈ ਤੇ ਅੱਗੋਂ ਵੀ ਜਾਰੀ ਰੱਖੇਗਾ।’ ਉਮਰ ਨੇ ਕਿਹਾ, ‘ਮੈਂ ਸਤਿਕਾਰਯੋਗ ਗ੍ਰਹਿ ਮੰਤਰੀ ਦੇ ਇਸ ਹਮਲੇ ਪਿਛਲੀ ਨਿਰਾਸ਼ਾ ਨੂੰ ਸਮਝ ਸਕਦਾ ਹਾਂ। ਨਿਰਾਸ਼ਾ ਦੀ ਅਸਲ ਵਜ੍ਹਾ ਸਿਆਸੀ ਗੱਠਜੋੜ (ਪੀਏਜੀਡੀ) ਵੱਲੋਂ ਅਗਾਮੀ ਸਥਾਨਕ ਚੋਣਾਂ ਲੜਨ ਲਈ ਕੀਤਾ ਗਿਆ ਫੈਸਲਾ ਹੈ ਕਿਊਂਕਿ ਇਸ ਨਾਲ ਭਾਜਪਾ ਤੇ ਉਹਦੇ ਭਾਈਵਾਲਾਂ ਨੂੰ ਖੁੱਲ੍ਹੀ ਖੇਡ ਦਾ ਮੌਕਾ ਨਹੀਂ ਮਿਲੇਗਾ।’
-ਪੀਟੀਆਈ