ਨਵੀਂ ਦਿੱਲੀ, 13 ਮਈ
ਚੀਫ਼ ਜਸਟਿਸ ਐੱਨ ਵੀ ਰਾਮੰਨਾ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੀਆਂ ਕਾਰਵਾਈਆਂ ਦੇ ਸਿੱਧੇ ਪ੍ਰਸਾਰਣ ਦੀ ਤਜਵੀਜ਼ ਬਾਰੇ ਪ੍ਰਮੁੱਖਤਾ ਨਾਲ ਵਿਚਾਰ ਕਰ ਰਹੇ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਕੋਈ ਪੁਖਤਾ ਕਦਮ ਚੁੱਕਣ ਤੋਂ ਪਹਿਲਾਂ ਉਹ ਸਰਵਉੱਚ ਅਦਾਲਤ ਵਿੱਚ ਆਪਣੇ ਸਹਿਕਰਮੀ ਜੱਜਾਂ ਤੋਂ ਆਮ ਸਹਿਮਤੀ ਲੈਣਗੇ। ਚੀਫ਼ ਜਸਟਿਸ ਰਾਮੰਨਾ ਮੀਡੀਆ ਕਰਮਚਾਰੀਆਂ ਨੂੰ ਸੁਪਰੀਮ ਕੋਰਟ ਦੀਆਂ ਵਰਚੁਅਲ ਕਾਰਵਾਈਆਂ ਦੀ ਪਹੁੰਚ ਦੇਣ ਸਬੰਧੀ ਇੱਕ ਐਪ ਦੇ ਲਾਂਚ ਮੌਕੇ ਸੰਬੋਧਨ ਕਰ ਰਹੇ ਸਨ।- ਪੀਟੀਆਈ