ਨਵੀਂ ਦਿੱਲੀ, 11 ਅਪਰੈਲ
ਭਾਰਤ ਨੇ ਪੋਖਰਨ ਵਿੱਚ ਹੈਲੀਕਾਪਟਰ ਰਾਹੀਂ ਐਂਟੀ-ਟੈਂਕ ਮਿਜ਼ਾਈਲ ‘ਹੈਲੀਨਾ’ ਦਾ ਅੱਜ ਸਫਲ ਪ੍ਰੀਖਣ ਕੀਤਾ। ਇਹ ਜਾਣਕਾਰੀ ਰੱਖਿਆ ਮੰਤਰਾਲੇ ਨੇ ਦਿੱਤੀ। ਇਹ ਅਜਮਾਇਸ਼ ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀਆਰਡੀਓ) ਵੱਲੋਂ ਵਿਕਸਤ ਤੀਜੀ ਪੀੜ੍ਹੀ ਦੀ ਮਿਜ਼ਾਈਲ ਦੀ ਪਰਖ ਦਾ ਹਿੱਸਾ ਸੀ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ‘‘ਡੀਆਰਡੀਓ, ਭਾਰਤੀ ਥਲ ਸੈਨਾ ਅਤੇ ਹਵਾਈ ਫੌਜ ਦੀ ਸਾਂਝੀ ਟੀਮ ਵੱਲੋਂ ਇਸ ਦੀ ਅਜਮਾਇਸ਼ ਕੀਤੀ ਗਈ।’’ -ਪੀਟੀਆਈ