ਟ੍ਰਿਬਿਊਨ ਨਿਊਜ਼ ਸਰਵਿਸ
ਮੰਡੀ, 13 ਸਤੰਬਰ
ਲਾਹੌਲ-ਸਪਿਤੀ ਜ਼ਿਲ੍ਹੇ ਦੇ ਬਾਰਾਲਾਚਾ ਵਿੱਚ ਅੱਜ ਭਾਰੀ ਬਰਫ਼ਬਾਰੀ ਹੋਈ, ਜਿਸ ਮਗਰੋਂ ਮਨਾਲੀ-ਲੇਹ ਰਾਜਮਾਰਗ ਸੋਮਵਾਰ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਲਾਹੌਲ- ਸਪਿਤੀ ਦੇ ਐਸਪੀ ਮਾਨਵ ਵਰਮਾ ਨੇ ਦੱਸਿਆ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਬਾਰਾਲਾਚਾ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ। ਇਸ ਕਾਰਨ ਹਾਈਵੇਅ ’ਤੇ ਆਵਾਜਾਈ ਰੁਕ ਗਈ ਹੈ। ਕੇਲਾਂਗ ਵਿੱਚ ਹਿਮਾਚਲ ਰੋਡਵੇਜ਼ ਨੇ ਦਿੱਲੀ-ਲੇਹ ਬੱਸ ਸਰਵਿਸ ਬੰਦ ਕਰ ਦਿੱਤੀ ਹੈ।