ਮਥੁਰਾ: ਕਟੜਾ ਕੇਸ਼ਵ ਦੇਵ ਮੰਦਰ ਦੀ ਜ਼ਮੀਨ ਤੋਂ ਸ਼ਾਹੀ ਮਸਜਿਦ ਈਦਗਾਹ ਹਟਾਉਣ ਨਾਲ ਸਬੰਧਤ ਕੇਸ ਦੀ ਸੁਣਵਾਈ ਫਾਸਟ ਟਰੈਕ ਅਦਾਲਤ ਵੱਲੋਂ 20 ਜੁਲਾਈ ਨੂੰ ਕੀਤੀ ਜਾਵੇਗੀ। ਨਾਗਾ ਬਾਬੇ ਦੇ ਚੇਲੇ ਗੋਪਾਲ ਬਾਬਾ ਨੇ ਇਹ ਪਟੀਸ਼ਨ ਦਾਖ਼ਲ ਕੀਤੀ ਸੀ। ਪਟੀਸ਼ਨਰ ਦੇ ਵਕੀਲ ਦੀਪਕ ਸ਼ਰਮਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਬਾਰ ਕੌਂਸਲ ਵੱਲੋਂ ਸ਼ੁੱਕਰਵਾਰ ਨੂੰ ਕੰਮ ਨਾ ਕਰਨ ਦੇ ਦਿੱਤੇ ਸੱਦੇ ਕਾਰਨ ਮਾਮਲੇ ਦੀ ਸੁਣਵਾਈ 20 ਜੁਲਾਈ ਲਈ ਨਿਰਧਾਰਤ ਕੀਤੀ ਗਈ ਹੈ। ਭਗਵਾਨ ਕ੍ਰਿਸ਼ਨ ਦਾ ਚੇਲਾ ਅਖਵਾਉਣ ਵਾਲੇ ਗੋਪਾਲ ਬਾਬਾ ਨੇ 20 ਸਤੰਬਰ, 2021 ’ਚ ਸ਼ਾਹੀ ਮਸਜਿਦ ਈਦਗਾਹ ਨੂੰ ਤਬਦੀਲ ਕਰਨ ਬਾਰੇ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਦੀ ਅਦਾਲਤ ’ਚ ਅਰਜ਼ੀ ਦਾਖ਼ਲ ਕੀਤੀ ਸੀ। ਇਸ ਮਗਰੋਂ ਮਥੁਰਾ ਜ਼ਿਲ੍ਹਾ ਜੱਜ ਦੇ ਹੁਕਮਾਂ ’ਤੇ ਇਹ ਕੇਸ ਕੇਸ ਵਧੀਕ ਸਿਵਲ ਜੱਜ (ਫਾਸਟ ਟਰੈਕ ਅਦਾਲਤ) ਨੀਰਜ ਗੌਂਡ ਕੋਲ ਤਬਦੀਲ ਹੋ ਗਿਆ ਸੀ। -ਪੀਟੀਆਈ