ਅਹਿਮਦਾਬਾਦ, 31 ਅਗਸਤ
ਪਾਕਿਸਤਾਨ ਦੀ ਜੇਲ੍ਹ ਵਿੱਚ 28 ਸਾਲ ਤੋਂ ਵੱਧ ਸਮਾਂ ਬਿਤਾਉਣ ਬਾਅਦ ਗੁਜਰਾਤ ਦਾ ਵਸਨੀਕ ਵਤਨ ਪਰਤਿਆ ਹੈ। ਉਸ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਆਂਢੀ ਮੁਲਕ ਦੀਆਂ ਜੇਲ੍ਹਾਂ ਵਿੱਚ ਬੰਦ ਹੋਰਨਾਂ ਦੇਸ਼ਵਾਸੀਆਂ ਨੂੰ ਵਾਪਸ ਲਿਆਇਆ ਜਾਵੇ। ਕੁਲਦੀਪ ਯਾਦਵ (59) ਜੋ 25 ਅਗਸਤ ਨੂੰ ਪਾਕਿਸਤਾਨ ਤੋਂ ਵਤਨ ਪਰਤਿਆ ਸੀ ਅਹਿਮਦਾਬਾਦ ਵਿੱਚ ਆਪਣੀ ਭੈਣ ਅਤੇ ਤਿੰਨ ਭਰਾਵਾਂ ਨੂੰ ਮਿਲਿਆ। ਉਸ ਨੇ ਸਰਕਾਰ ਤੋਂ ਮੁੜ ਵਸੇਬੇ ਵਿੱਚ ਮਦਦ ਦੀ ਅਪੀਲ ਕੀਤੀ ਹੈ। ਉਸ ਨੇ ਕਿਹਾ ਕਿ ਉਸ ਕੋਲ ਕੁਝ ਨਹੀਂ ਹੈ ਅਤੇ ਉਹ ਹਮੇਸ਼ਾ ਲਈ ਆਪਣੇ ਭੈਣ-ਭਰਾਵਾਂ ’ਤੇ ਨਿਰਭਰ ਨਹੀਂ ਰਹਿ ਸਕਦਾ।-ਏਜੰਸੀ