ਚੰਡੀਗੜ੍ਹ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀਰਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਨੇ ‘ਲਵ ਜਹਾਦ’ ਖ਼ਿਲਾਫ਼ ਕਾਨੂੰਨ ਬਣਾਉਣ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਵਿਜ ਨੇ ਕਿਹਾ ਕਿ ਕਮੇਟੀ ਦੂਜੇ ਸੂਬਿਆਂ ਦੇ ਕਾਨੂੰਨ ਦਾ ਅਧਿਐਨ ਕਰੇਗੀ। ਇਸ ਕਮੇਟੀ ਵਿੱਚ ਸੂਬਾਈ ਗ੍ਰਹਿ ਸਕੱਤਰ ਟੀਐੱਲ ਸੱਤਿਆਪ੍ਰਕਾਸ਼, ਵਧੀਕ ਡੀਜੀਪੀ ਨਵਦੀਪ ਸਿੰਘ ਵਿਰਕ ਤੇ ਵਧੀਕ ਐਡਵੋਕੇਟ ਜਨਰਲ ਦੀਪਕ ਮਨਚੰਦਾ ਸ਼ਾਮਲ ਕੀਤੇ ਗਏ ਹਨ।
-ਪੀਟੀਆਈ