ਸੰਜੈ ਯਾਦਵ
ਗੁਰੂਗ੍ਰਾਮ, 7 ਮਈ
ਆਈਐੱਮਟੀ ਮਾਨੇਸਰ ਵਿੱਚ 6 ਸਾਲ ਦੀ ਲੜਕੀ ਉਸ ਦੇ ਕਿਰਾਏ ਦੇ ਮਕਾਨ ਤੋਂ ਕੁਝ ਦੂਰੀ ’ਤੇ ਇੱਟਾਂ ਦੇ ਢੇਰ ਨੇੜਿਉਂ ਲਾਸ਼ ਬਰਾਮਦ ਹੋਈ ਹੈ। ਪੁਲੀਸ ਨੇ ਜਬਰ-ਜਨਾਹ ਦਾ ਖ਼ਦਸ਼ਾ ਵੀ ਜਤਾਇਆ ਹੈ ਪਰ ਪੋਸਟਮਾਰਟਮ ਦੀ ਰਿਪੋਰਟ ਉਡੀਕੀ ਜਾ ਰਹੀ ਹੈ। ਮ੍ਰਿਤਕ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਆਈਐੱਮਟੀ ਮਾਨੇਸਰ ਥਾਣੇ ਵਿੱਚ ਕਤਲ ਸਬੰਧੀ ਐੱਫਆਈਆਰ ਦਰਜ ਕਰ ਲਈ ਗਈ ਹੈ। ਪੁਲੀਸ ਵੱਲੋਂ ਪੀੜਤਾ ਦੇ ਗੁਆਂਢੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੱਚੀ ’ਤੇ ਵਹਿਸ਼ੀਪੁਣੇ ਨਾਲ ਹਮਲਾ ਕੀਤਾ ਗਿਆ ਅਤੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ। ਲਾਸ਼ ’ਤੇ ਸੱਟਾਂ ਦੇ ਹੋਰ ਨਿਸ਼ਾਨ ਵੀ ਹਨ। ਉਨ੍ਹਾਂ ਦੱਸਿਆ ਕਿ ਬੱਚੀ ਨਾਲ ਜਬਰ ਨਾਲ ਜਬਰ-ਜਨਾਹ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੀੜਤ ਲੜਕੀ ਦਾ ਪਿਤਾ ਉੱਤਰ ਪ੍ਰਦੇਸ਼ ਦਾ ਵਸਨੀਕ ਹੈ ਅਤੇ ਇੱਥੇ ਫੈਕਟਰੀ ਵਿੱਚ ਕੰਮ ਕਰਦਾ ਹੈ ਅਤੇ ਇਸ ਇਲਾਕੇ ਅੰਦਰ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਬੱਚੀ ਲੰਘੀ ਸ਼ਾਮ ਕੋਲਡਡ੍ਰਿੰਕ ਲੈਣ ਲਈ ਗਈ ਸੀ ਪਰ ਵਾਪਸ ਨਾ ਆਈ।