ਅਹਿਮਦਾਬਾਦ, 16 ਸਤੰਬਰ
ਗੁਜਰਾਤ ਦੇ ਨਵੇਂ ਬਣੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਵੀਰਵਾਰ ਨੂੰ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕੀਤੀ ਅਤੇ ਗ੍ਰਹਿ ਸਮੇਤ ਕਈ ਵਿਭਾਗ ਆਪਣੇ ਕੋਲ ਹੀ ਰੱਖੇ ਅਤੇ ਕੋਈ ਵੀ ਉਪ ਮੁੱਖ ਮੰਤਰੀ ਨਿਯੁਕਤ ਨਹੀਂ ਕੀਤਾ। ਇਕ ਅਧਿਕਾਰਤ ਬਿਆਨ ਮੁਤਾਬਕ ਉਨ੍ਹਾਂ ਨੇ ਕਨੂੰਭਾਈ ਦੇਸਾਈ ਨੂੰ ਵਿੱਤ ਅਤੇ ਊਰਜਾ ਅਤੇ ਪੈਟਰੋਕੈਮੀਕਲਜ਼ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਪਟੇਲ, ਗ੍ਰਹਿ ਵਿਭਾਗ ਤੋਂ ਇਲਾਵਾ ਪ੍ਰਸ਼ਾਸਨ, ਸੂਚਨਾ ਅਤੇ ਪ੍ਰਸਾਰਣ, ਸਨਅਤ, ਖਾਣਾਂ ਅਤੇ ਖਣਿਜ, ਸ਼ਹਿਰੀ ਵਿਕਾਸ, ਸ਼ਹਿਰੀ ਆਵਾਸ ਅਤੇ ਨਰਮਦਾ ਦੇ ਨਾਲ ਨਾਲ ਬੰਦਰਗਾਹ ਵਿਭਾਗ ਵੀ ਆਪਣੇ ਕੋਲ ਰਖਣਗੇ। -ਏਜੰਸੀ