ਨਵੀਂ ਦਿੱਲੀ, 10 ਦਸੰਬਰ
ਸੀਡੀਐੱਸ ਬਿਪਿਨ ਰਾਵਤ ਦੇ ਹੈਲੀਕਾਪਟਰ ਨੂੰ ਆਏ ਹਾਦਸੇ ਵਿੱਚ ਇੱਕੋ ਇੱਕ ਜਿਊਂਦੇ ਬਚੇ ਗਰੁੱਪ ਕੈਪਟਨ ਵਰੁਣ ਸਿੰਘ ਦੀ ਹਾਲਤ ਗੰਭੀਰ ਪਰ ਸਥਿਰ ਬਣੀ ਹੋਈ ਹੈ। ਇਹ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਉਨ੍ਹਾਂ ਦਾ ਬੰਗਲੁਰੂ ਦੇ ਕਮਾਂਡ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਗਰੁੱਪ ਕੈਪਟਨ ਨੂੰ ਬੁੱਧਵਾਰ ਨੂੰ ਹੋਏ ਹਾਦਸੇ ਮਗਰੋਂ ਗੰਭੀਰ ਜ਼ਖ਼ਮੀ ਹਾਲਤ ਵਿਚ ਤਾਮਿਲਨਾਡੂ ’ਚ ਸਥਿਤ ਵੈਲਿੰਗਟਨ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਸ ਨੂੰ ਮੁੱਢਲੇ ਤੌਰ ’ਤੇ ਇਕ ਐਂਬੂਲੈਂਸ ਰਾਹੀਂ ਸੁਲੂਰ ਤੋਂ ਜਹਾਜ਼ ਰਾਹੀਂ ਬੰਗਲੁਰੂ ਪਹੁੰਚਾਇਆ ਗਿਆ ਸੀ। -ਪੀਟੀਆਈ