ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਦੇਸ਼ ਵਿਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਘਟਣੀ ਚਾਹੀਦੀ ਹੈ। ਕੁਝ ਰਿਪੋਰਟਾਂ ਮੁਤਾਬਕ ਆਲਮੀ ਪੱਧਰ ਉਤੇ ਕੱਚੇ ਤੇਲ ਦੀ ਕੀਮਤ ਡਿੱਗ ਗਈ ਹੈ। ਇਕ ਖ਼ਬਰ ਨੂੰ ਟੈਗ ਕਰਦਿਆਂ ਰਾਹੁਲ ਨੇ ਟਵੀਟ ਕੀਤਾ, ‘ਬਹੁਤ ਹੋ ਗਿਆ, ਘੱਟੋ-ਘੱਟ ਪੈਟਰੋਲ ਤੇ ਡੀਜ਼ਲ ਦੀ ਕੀਮਤ ਤਾਂ ਘਟਾਓ।’ ਰਾਹੁਲ ਨੇ ਹੈਸ਼ਟੈਗ ‘ਪੈਟਰੋਲ ਡੀਜ਼ਲ ਪ੍ਰਾਈਸ’ ਤੇ ‘ਫਿਊਲ ਲੂਟ’ ਵੀ ਵਰਤਿਆ। ਜਿਹੜੀ ਰਿਪੋਰਟ ਕਾਂਗਰਸ ਆਗੂ ਵੱਲੋਂ ਟੈਗ ਕੀਤੀ ਗਈ, ਉਸ ਮੁਤਾਬਕ ਕੱਚੇ ਤੇਲ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿਚ 7.3 ਡਾਲਰ ਪ੍ਰਤੀ ਗੈਲਨ ਡਿੱਗ ਗਈ ਹੈ। ਇਸ ਤਰ੍ਹਾਂ ਪੈਟਰੋਲ ਦੀ ਕੀਮਤ ਅੱਠ ਰੁਪਏ ਪ੍ਰਤੀ ਲਿਟਰ ਘਟਣੀ ਚਾਹੀਦੀ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ‘ਲੁੱਟ’ ਬੰਦ ਕਰਨ ਦਾ ਸੱਦਾ ਦਿੱਤਾ। -ਪੀਟੀਆਈ