ਮੁੰਬਈ, 1 ਅਗਸਤ
ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ‘ਗੁਜਰਾਤੀ-ਰਾਜਸਥਾਨੀ’ ਦੇ ਹਵਾਲੇ ਨਾਲ ਕੀਤੀ ਟਿੱਪਣੀ ਲਈ ਅੱਜ ਮੁਆਫ਼ੀ ਮੰਗ ਲਈ ਹੈ। ਰਾਜਪਾਲ ਨੇ ਲੰਘੇ ਸ਼ੁੱਕਰਵਾਰ ਨੂੰ ਅੰਧੇਰੀ ਵਿੱਚ ਇਕ ਸਮਾਗਮ ਦੌਰਾਨ ਕਿਹਾ ਸੀ, ‘ਮੈਂ ਲੋਕਾਂ ਨੂੰ ਦੱਸਣਾ ਚਾਹਾਂਗਾ ਕਿ ਮੁੰਬਈ ਰਹਿੰਦੇ ਗੁਜਰਾਤੀਆਂ ਤੇ ਰਾਜਸਥਾਨੀਆਂ ਨੂੰ ਜੇਕਰ ਮਹਾਰਾਸ਼ਟਰ, ਖਾਸ ਕਰਕੇ ਮੁੰਬਈ ਤੇ ਠਾਣੇ ਤੋਂ ਕੱਢ ਦਿੱਤਾ ਜਾਵੇ ਤਾਂ ਤੁਹਾਡੇ ਕੋਲ ਕੋਈ ਪੈਸਾ ਨਹੀਂ ਬਚੇਗਾ ਤੇ ਮੁੰਬਈ ਵੀ ਵਿੱਤੀ ਰਾਜਧਾਨੀ ਨਹੀਂ ਰਹੇਗੀ।’ ਰਾਜ ਭਵਨ ਵੱਲੋਂ ਅੱਜ ਜਾਰੀ ਬਿਆਨ ਵਿੱਚ ਕੋਸ਼ਿਆਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਮਹਾਰਾਸ਼ਟਰ ਦੇ ਲੋਕ ਵੱਡਾ ਦਿਲ ਵਿਖਾਉਂਦਿਆਂ ਉਨ੍ਹਾਂ ਦੀ ਹਾਲੀਆ ਟਿੱਪਣੀਆਂ ਲਈ ਮੁਆਫ਼ ਕਰ ਦੇਣਗੇ। ਕੋਸ਼ਿਆਰੀ ਨੇ ਕਿਹਾ ਕਿ ਉਹ ਅਤਕਰੀਰ ਦੌਰਾਨ ਸਮਾਜ ਦੇ ਕੁਝ ਮੈਂਬਰਾਂ ਵੱਲੋਂ ਪਾਏ ਯੋਗਦਾਨ ਬਾਰੇ ਬੋਲਦਿਆਂ ਸ਼ਾਇਦ ਗ਼ਲਤੀ ਕਰ ਬੈਠੇ ਹਨ। -ਪੀਟੀਆਈ