ਨਵੀਂ ਦਿੱਲੀ, 20 ਫਰਵਰੀ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ਸਮਾਂ ਆ ਗਿਆ ਹੈ ਕਿ ਕਾਰਪੋਰੇਟ ਜਗਤ ਦੇਸ਼ ਵਿੱਚ ਵਿਕਾਸ ਨੂੰ ਵਧਾਉਣ ਲਈ ਨਿਵੇਸ਼ ਕਰੇ ਤੇ ਸਮਰਥਾ ਵਧਾਏ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚੁੱਕੇ ਕਦਮਾਂ ਤੇ ਸਨਅਤ ਜਗਤ ਦੀ ਹਿੱਸੇਦਾਰੀ ਨਾਲ ਸਰਾਕਰ ਨੂੰ ਆਸ ਹੈ ਕਿ ਅਗਲੇ ਦਿਨਾਂ ਵਿੱਚ ਆਰਥਿਕਤਾ ਲੀਹ ’ਤੇ ਪੈ ਜਾਵੇਗੀ।