ਨਵੀਂ ਦਿੱਲੀ: ਰੱਖਿਆ ਮੰਤਰਾਲੇ ਨੇ ਅੱਜ ਦੱਸਿਆ ਕਿ 10 ਵਰ੍ਹਿਆਂ ਤੋਂ ਘੱਟ ਸਮੇਂ ਦੀ ਸੇਵਾ ਨਿਭਾਊਣ ਵਾਲੇ ਫੌਜੀ ਬਲਾਂ ਦੇ ਜਵਾਨਾਂ ਨੂੰ ਵੀ ਅਯੋਗਤਾ ਪੈਨਸ਼ਨ ਦਿੱਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਹੁਣ ਤੱਕ ਫੌਜੀ ਬਲਾਂ ਦੇ ਕੇਵਲ ਅਜਿਹੇ ਜਵਾਨਾਂ ਨੂੰ ਅਯੋਗਤਾ ਪੈਨਸ਼ਨ ਦਿੱਤੀ ਜਾਂਦੀ ਸੀ, ਜਿਨ੍ਹਾਂ ਦੀ ਸੇਵਾ 10 ਸਾਲਾਂ ਤੋਂ ਵੱਧ ਹੁੰਦੀ ਸੀ ਅਤੇ ਊਨ੍ਹਾਂ ਦੇ ਨੌਕਰੀ ਲਈ ਅਯੋਗ ਹੋਣ ਦਾ ਕਾਰਨ ਫੌਜੀ ਸੇਵਾਵਾਂ ਨਾਲ ਜੁੜਿਆ ਨਹੀਂ ਹੁੰਦਾ ਸੀ। ਜੇਕਰ ਨੌਕਰੀ ਲਈ ਅਯੋਗ ਹੋਣ ਮੌਕੇ ਸੇਵਾ 10 ਸਾਲ ਤੋਂ ਘੱਟ ਹੁੰਦੀ ਸੀ ਤਾਂ ਜਵਾਨ ਨੂੰ ਊਦੋਂ ਤੱਕ ਦੀ ਅਯੋਗਤਾ ਗਰੈਚੁਟੀ ਹੀ ਦਿੱਤੀ ਜਾਂਦੀ ਸੀ। -ਪੀਟੀਆਈ