ਪਣਜੀ: ਗੋਆ ਸਰਕਾਰ ਦੇ ਕਾਨੂੰਨ ਵਿਭਾਗ ਵੱਲੋਂ ਇਲਾਜ ਦੇ ਮਕਸਦ ਨਾਲ ਗਾਂਜੇ ਦੀ ਕਾਸ਼ਤ ਕਰਨ ਦੀ ਇਜਾਜ਼ਤ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਜਾਣਕਾਰੀ ਕਾਨੂੰਨ ਮੰਤਰੀ ਨੀਲੇਸ਼ ਕਬਰਾਲ ਨੇ ਲੰਘੇ ਦਿਨੀਂ ਮੀਡੀਆ ਨੂੰ ਦਿੱਤੀ। ਇਸ ਮਨਜ਼ੂਰੀ ਨੂੰ ਲੈ ਕੇ ਸਰਕਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ। ਕਾਨੂੰਨ ਮੰਤਰੀ ਨੇ ਦੱਸਿਆ ਕਿ ਇਹ ਪ੍ਰਸਤਾਵ ਸਿਹਤ ਵਿਭਾਗ ਵੱਲੋਂ ਭੇਜਿਆ ਗਿਆ ਸੀ। ਸਾਰੇ ਕਾਨੂੰਨੀ ਪੱਖ ਵਾਚਣ ਤੋਂ ਬਾਅਦ ਕਾਨੂੰਨ ਵਿਭਾਗ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
-ਪੀਟੀਆਈ