ਨਵੀਂ ਦਿੱਲੀ, 24 ਜਨਵਰੀ
ਗੋ ਫਰਸਟ ਏਅਰਲਾਈਨਜ਼ ਦਾ ਟਵਿੱਟਰ ਅਕਾਊਂਟ ਸੋਮਵਾਰ ਸ਼ਾਮ ਨੂੰ ਹੈਕ ਕਰ ਲਿਆ ਗਿਆ। ਹੈਕਰ ਨੇ ਕੰਪਨੀ ਦੇ ਅਧਿਕਾਰਤ ਟਵਿੱਟਰ ਅਕਾਊਂਟ ’ਤੇ ‘ਹੈਰਾਨੀਜਨਕ’ ਅਤੇ ‘ਸ਼ਾਨਦਾਰ ਕੰਮ’ ਵਰਗੇ ਸ਼ਬਦ ਟਵੀਟ ਕੀਤੇ। ਗੋ ਫਰਸਟ ਦੇ ਬੁਲਾਰੇ ਨੇ ਇਕ ਬਿਆਨ ਜਾਰੀ ਕਰਕੇ ਕੰਪਨੀ ਦਾ ਟਵਿਟਰ ਅਕਾਊਂਟ ਹੈਕ ਹੋਣ ਦੀ ਪੁਸ਼ਟੀ ਕੀਤੀ ਹੈ। ਹੈਕਰ ਨੇ ਸੋਮਵਾਰ ਰਾਤ ਕਰੀਬ ਸਾਢੇ ਅੱਠ ਵਜੇ ਦੇ ਕਰੀਬ ਕੰਪਨੀ ਦਾ ਟਵਿੱਟਰ ਅਕਾਊਂਟ ਹੈਕ ਕੀਤਾ ਤੇ ਉਪਰੋਕਤ ਸ਼ਬਦ ਟਵੀਟ ਕੀਤੇ। ਬੁਲਾਰੇ ਅਨੁਸਾਰ ਸਬੰਧਤ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਅਤੇ ਟਵਿੱਟਰ ਨਾਲ ਮਿਲ ਕੇ ਕੰਪਨੀ ਇਸ ਮਸਲੇ ਨੂੰ ਛੇਤੀ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। -ਏਜੰਸੀ