ਜਾਲੇਸਰ(ਯੂਪੀ), 9 ਅਗਸਤ
ਅਯੁੱਧਿਆ ਵਿਚ ਰਾਮ ਮੰਦਰ ਭੂਮੀ ਪੂਜਨ ਤੋਂ ਬਾਅਦ ਮੰਦਰ ਦੀ ਉਸਾਰੀ ਦੀ ਤਿਆਰੀ ਸ਼ੁਰੂ ਹੋ ਗਈ ਹੈ। ਜਲੇਸਰ ਵਿਖੇ ਰਾਮ ਮੰਦਰ ਲਈ 2100 ਕਿਲੋ ਘੰਟਾ ਬਣਾਇਆ ਜਾ ਰਿਹਾ ਹੈ। ਇਸ ਘੰਟੇ ਦੀ ਕੀਮਤ 10 ਲੱਖ ਰੁਪਏ ਹੈ। ਹੁਣ ਦਸ ਘੰਟਿਆਂ ’ਤੇ ਕੰਮ ਚੱਲ ਰਿਹਾ ਹੈ। ਘੰਟਾ ਬਣਾ ਰਹੇ ਵਿਕਾਸ ਮਿੱਤਲ ਨੇ ਕਿਹਾ ਕਿ ਰਾਮ ਮੰਦਰ ਲਈ ਦੇਸ਼ ਦੇ ਸਾਰੇ ਮੰਦਰਾਂ ਤੋਂ ਵੱਡਾ ਅਤੇ ਭਾਰਾ ਘੰਟਾ ਬਣਾਇਆ ਜਾ ਰਿਹਾ ਹੈ। ਇਸ ਦਾ ਭਾਰ 2100 ਕਿਲੋਗ੍ਰਾਮ ਹੈ। ਪਿੱਤਲ ਤੋਂ ਇਲਾਵਾ ਹੋਰ ਧਾਤਾਂ ਵੀ ਘੰਟਿਆਂ ਵਿੱਚ ਵਰਤੀਆਂ ਜਾ ਰਹੀਆਂ ਹਨ। ਇਸ ਦੀ ਉਚਾਈ 6 ਫੁੱਟ ਅਤੇ ਚੌੜਾਈ 5 ਫੁੱਟ ਹੋਵੇਗੀ।