ਦੇਹਰਾਦੂਨ, 11 ਦਸੰਬਰ
ਤਾਮਿਲ ਨਾਡੂ ਵਿੱਚ ਹੈਲੀਕਾਪਟਰ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਜਨਰਲ ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਮਧੂਲਿਕਾ ਦੀਆਂ ਅਸਥੀਆਂ ਅੱਜ ਹਰਿਦੁਆਰ ਵਿੱਚ ਗੰਗਾ ਨਦੀ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ। ਇਹ ਰਸਮ ਉਨ੍ਹਾਂ ਦੀਆਂ ਧੀਆਂ ਤਾਰਿਨੀ ਅਤੇ ਕ੍ਰਿਤਿਕਾ ਵੱਲੋਂ ਨਿਭਾਈ ਗਈ। ਇਸ ਮੌਕੇ ਪੰਡਿਤ ਅਦਿੱਤਿਆ ਵਸ਼ਿਸ਼ਟ ਅਤੇ ਪ੍ਰੀਕਸ਼ਿਤ ਸਿਖੋਲਾ ਨੇ ਅੰਤਿਮ ਰਸਮਾਂ ਨਿਭਾਈਆਂ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀਆਈਪੀ ਘਾਟ ’ਤੇ ਬਿਪਿਨ ਰਾਵਤ ਦੀਆਂ ਦੋਹਾਂ ਧੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਜਨਰਲ ਰਾਵਤ ਦੇਸ਼ ਵਾਸੀਆਂ ਨੂੰ ਸਦਾ ਲਈ ਯਾਦ ਰਹਿਣਗੇ। -ਪੀਟੀਆਈ