ਨਵੀਂ ਦਿੱਲੀ, 8 ਅਪਰੈਲ
ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਜ਼ਾਦੀ ਹਵਾ ਵਿੱਚ ਸੌਖਾ ਸਾਹ ਦਿਵਾਉਣ ਲਈ ਅਣਗਿਣਤ ਲੋਕਾਂ ਨੇ ਜਾਨਾਂ ਕੁਰਬਾਨ ਕੀਤੀਆਂ। ਮੰਗਲ ਪਾਂਡੇ, ਜੋ 1857 ਵਿਚ ਆਜ਼ਾਦੀ ਲਈ ਪਹਿਲੀ ਚੰਗਿਆੜੀ ਸੁਲਗਾਉਣ ਵਾਲੇ ਸਨ, ਨੂੰ 8 ਅਪਰੈਲ ਨੂੰ ਫਾਂਸੀ ਦਿੱਤੀ ਗਈ ਸੀ। ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਵਰਗੇ ਆਜ਼ਾਦੀ ਘੁਲਾਟੀਆਂ ਨੇ 8 ਅਪਰੈਲ 1929 ਨੂੰ ਦਿੱਲੀ ਦੀ ਸੈਂਟਰਲ ਅਸੈਂਬਲੀ ਹਾਲ ਵਿੱਚ ਬੰਬ ਸੁੱਟਿਆ ਸੀ। ਇਸ ਧਮਾਕੇ ਦਾ ਮਕਸਦ ਕਿਸੇ ਨੂੰ ਨੁਕਸਾਨ ਪਹੁਚਾਉਣਾ ਨਹੀਂ ਸਗੋਂ ਭਾਰਤ ਦੇ ਆਜ਼ਾਦੀ ਸੰਘਰਸ਼ ਵੱਲ ਦੁਨੀਆਂ ਦਾ ਧਿਆਨ ਕੇਂਦਰਤ ਕਰਵਾਉਣਾ ਸੀ।