ਮਾਰਚ 2015 ਤੋਂ ਨਵੰਬਰ 2019 ਤੱਕ ਮੋਦੀ ਦੀਆਂ 58 ਦੇਸ਼ਾਂ ਦੀਆਂ ਯਾਤਰਾਵਾਂ ’ਤੇ 517.82 ਕਰੋੜ ਰੁਪਏ ਖਰਚੇ

ਮਾਰਚ 2015 ਤੋਂ ਨਵੰਬਰ 2019 ਤੱਕ ਮੋਦੀ ਦੀਆਂ 58 ਦੇਸ਼ਾਂ ਦੀਆਂ ਯਾਤਰਾਵਾਂ ’ਤੇ 517.82 ਕਰੋੜ ਰੁਪਏ ਖਰਚੇ

ਨਵੀਂ ਦਿੱਲੀ, 22 ਸਤੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰਚ 2015 ਤੋਂ ਨਵੰਬਰ 2019 ਦਰਮਿਆਨ ਕੁੱਲ 58 ਦੇਸ਼ਾਂ ਦਾ ਦੌਰਾ ਕੀਤਾ ਅਤੇ ਇਨ੍ਹਾਂ ਫੇਰੀਆਂ ’ਤੇ ਕੁੱਲ 517.82 ਕਰੋੜ ਰੁਪਏ ਖਰਚ ਕੀਤੇ ਗਏ। ਇਹ ਜਾਣਕਾਰੀ ਮੰਗਲਵਾਰ ਨੂੰ ਸੰਸਦ ਵਿੱਚ ਦਿੱਤੀ ਗਈ। ਰਾਜ ਸਭਾ ਨੂੰ ਲਿਖਤੀ ਜਵਾਬ ਦਿੰਦੇ ਹੋਏ ਵਿਦੇਸ਼ ਰਾਜ ਰਾਜ ਮੰਤਰੀ ਵੀ ਮੁਰਲੀਧਰਨ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਇਨ੍ਹਾਂ ਯਾਤਰਾਵਾਂ ਨਾਲ ਦੁਵੱਲੇ, ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ 'ਤੇ ਭਾਰਤ ਦੇ ਦ੍ਰਿਸ਼ਟੋਕਣ ਬਾਰੇ ਹੋਰ ਦੇਸ਼ਾਂ ਨੂੰ ਜਾਣੂ ਕਰਵਾਇਆ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਫ਼ੌਜੀਆ ਖ਼ਾਨ ਨੇ ਸਰਕਾਰ ਤੋਂ ਪੁੱਛਿਆ ਕਿਹ ਸਾਲ 2015 ਤੋਂ ਅੱਜ ਤੱਕ ਪ੍ਰਧਾਨ ਮੰਤਰੀ ਨੈ ਕਿੰਨੇ ਦੇਸ਼ਾਂ ਦਾ ਦੌਰਾ ਕੀਤਾ ਤੇ ਇਨ੍ਹਾਂ ’ਤੇ ਕਿੰਨੀ ਰਾਸ਼ੀ ਖਰਚ ਹੋਈ। ਇਸ ਦਾ ਜੁਆਬ ਦਿੱਤਾ ਗਿਆ ਕਿ 2015 ਤੋਂ ਪ੍ਰਧਾਨ ਮੰਤਰੀ ਨੇ 58 ਦੇਸ਼ਾਂ ਦੀ ਯਾਤਰਾ ਦੌਰਾਨ 517.82 ਕਰੋੜ ਰੁਪਏ ਖਰਚ ਹੋਏ।''

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All