ਲਖਨਊ: ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਭਾਜਪਾ ’ਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਗਲਾ ਘੁੱਟਣ ਅਤੇ ਲੋਕਾਂ ਨੂੰ ਡਰਾ ਕੇ ਰਾਜਨੀਤੀ ਕਰਨ ਦਾ ਦੋਸ਼ ਲਾਇਆ। ਵਿਵਾਦਾਂ ’ਚ ਘਿਰੀ ਵੈੱਬ ਸੀਰੀਜ਼ ‘ਤਾਂਡਵ’ ਵਿੱਚ ਹਿੰਦੂ ਦੇਵੀ ਦੇਵਤਾਵਾਂ ਦੇ ਕਥਿਤ ਇਤਰਾਜ਼ਯੋਗ ਚਿੱਤਰਣ ਦੇ ਮਾਮਲੇ ’ਚ ਐਮਾਜ਼ੋਨ ਪ੍ਰਾਈਮ ਵੀਡੀਓਜ਼ ਇੰਡੀਆ ਓਰਿਜ਼ਨਲਜ਼ ਦੀ ਮੁਖੀ ਅਰਪਨਾ ਪੁਰੋਹਿਤ ਦੇ ਲਖਨਊ ਦੀ ਹਜ਼ਰਤਗੰਜ ਪੁਲੀਸ ਸਟੇਸ਼ਨ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਤੋਂ ਬਾਅਦ ਸ੍ਰੀ ਯਾਦਵ ਨੇ ਟਵੀਟ ਕੀਤਾ। ਉਨ੍ਹਾਂ ਕਿਹਾ,‘ਜਿਸ ਢੰਗ ਨਾਲ ਭਾਜਪਾ ਸਰਕਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਗਲਾ ਘੁੱਟ ਰਹੀ ਹੈ, ਇਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੂੰ ਡਰਾ ਕੇ ਰਾਜਨੀਤੀ ਕਰਨ ਵਾਲੀ ਭਾਜਪਾ ਖ਼ੁਦ ਡਰੀ ਹੋਈ ਹੈ। ਉਨ੍ਹਾਂ ਅਰਪਨਾ ਦੀ ਤਸਵੀਰ ਟੈਗ ਕਰਦਿਆਂ ਟਵੀਟ ਕੀਤਾ,‘ਭਾਵੇਂ ਇੱਕ ਟਵੀਟ ’ਤੇ ਗ੍ਰਿਫ਼ਤਾਰੀ ਦੀ ਗੱਲ ਹੋਵੇ ਜਾਂ ਫਿਰ ਕਿਸੇ ਵੈੱਬਸੀਰੀਜ਼ ਦੀ, ਔਰਤਾਂ ਨੂੰ ਕਮਜ਼ੋਰ ਸਮਝ ਕੇ ਭਾਜਪਾ ਉਨ੍ਹਾਂ ’ਤੇ ਕੇਸ ਦਰਜ ਕਰ ਰਹੀ ਹੈ।
-ਪੀਟੀਆਈ