ਸ੍ਰੀਨਗਰ: ਜੰਮੂ ਕਸ਼ਮੀਰ ਪੁਲੀਸ ਨੇ ਪੁਲਵਾਮਾ ਜ਼ਿਲ੍ਹੇ ਵਿਚ ਜੈਸ਼-ਏ-ਮੁਹੰਮਦ ਨਾਲ ਜੁੜੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਅਤਿਵਾਦੀਆਂ ਨੂੰ ਮਦਦ ਮੁਹੱਈਆ ਕਰਾਉਂਦੇ ਸਨ। ਪੁਲੀਸ ਨੇ ਇਨ੍ਹਾਂ ਨੂੰ ਅਵਾਂਤੀਪੋਰਾ ਵਿਚ ਕਾਬੂ ਕੀਤਾ। ਗ੍ਰਿਫ਼ਤਾਰ ਵਿਅਕਤੀਆਂ ਦੀ ਸ਼ਨਾਖ਼ਤ ਉਮਰ ਫਾਰੂਕ ਡਾਰ, ਸੋਰਾਜ ਮਨਜ਼ੂਰ ਮਲਿਕ, ਇਰਸ਼ਾਦ ਅਹਿਮਦ ਲੋਨ ਤੇ ਅਫਨਾਨ ਜਾਵੀਦ ਖਾਨ ਵਜੋਂ ਹੋਈ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਅਤਿਵਾਦੀਆਂ ਉਸਮਾਨ ਤੇ ਅਬਦੁਲ ਰਹਿਮਾਨ ਨੂੰ ਅਸਲਾ, ਹਥਿਆਰ ਤੇ ਹੋਰ ਮਦਦ ਦਿੰਦੇ ਸਨ। -ਪੀਟੀਆਈ