ਪਣਜੀ, 21 ਮਈ
ਗੋਆ ਦੀ ਸੈਸ਼ਨ ਕੋਰਟ ਨੇ ਪੱਤਰਕਾਰ ਤਰੁਣ ਤੇਜਪਾਲ ਨੂੰ ਆਪਣੀ ਇਕ ਸਾਬਕਾ ਮਹਿਲਾ ਕੁਲੀਗ ’ਤੇ ਜਿਨਸੀ ਹਮਲੇ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ‘ਤਹਿਲਕਾ’ ਦੇ ਸਾਬਕਾ ਮੁੱਖ ਸੰਪਾਦਕ ਤੇਜਪਾਲ ਉੱਤੇ ਸਾਲ 2013 ਵਿੱਚ ਇਕ ਲਗਜ਼ਰੀ ਹੋਟਲ ਦੀ ਲਿਫਟ ਵਿੱਚ ਆਪਣੀ ਮਹਿਲਾ ਕੁਲੀਗ ’ਤੇ ਜਿਨਸੀ ਹਮਲਾ ਕਰਨ ਦਾ ਦੋਸ਼ ਲੱਗਾ ਸੀ। ਇਸ ਤੋਂ ਪਹਿਲਾਂ ਕੋਰਟ ਨੇ ਤਿੰਨ ਵਾਰ ਵੱਖ ਵੱਖ ਕਾਰਨਾਂ ਦੇ ਹਵਾਲੇ ਨਾਲ ਆਪਣੇ ਫੈਸਲੇ ਨੂੰ ਮੁਲਤਵੀ ਕਰ ਦਿੱਤਾ ਸੀ। ਗੋਆ ਪੁਲੀਸ ਨੇ ਤੇਜਪਾਲ ਖਿਲਾਫ਼ ਨਵੰਬਰ 2013 ਵਿੱਚ ਕੇਸ ਦਰਜ ਕਰਨ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਗੋਆ ਅਪਰਾਧ ਸ਼ਾਖਾ ਨੇ ਤੇਜਪਾਲ ਖਿਲਾਫ਼ ਦੋਸ਼ਪੱਤਰ ਦਾਖ਼ਲ ਕੀਤਾ ਸੀ। ਤੇਜਪਾਲ ਮਈ 2014 ਤੋਂ ਜ਼ਮਾਨਤ ’ਤੇ ਸੀ। -ਪੀਟੀਆਈ