ਨਵੀਂ ਦਿੱਲੀ: ਸਰਕਾਰ ਨੇ ਅੱਜ ਐਲਾਨ ਕੀਤਾ ਕਿ ਦਿੱਲੀ ਦੀਆਂ ਤਿੰਨ ਨਗਰ ਨਿਗਮਾਂ ਦਾ ਰਸਮੀ ਰਲੇਵਾਂ 22 ਮਈ ਨੂੰ ਹੋਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਮਿਉਂਸਿਪਲ ਕਾਰਪੋਰੇਸ਼ਨ (ਸੋਧ) ਐਕਟ 2022, 22 ਮਈ ਤੋਂ ਹੋਂਦ ਵਿੱਚ ਆ ਜਾਵੇਗਾ। ਲੋਕ ਸਭਾ ਤੇ ਰਾਜ ਸਭਾ ਨੇ ਇਸ ਕਾਨੂੰਨ ਨੂੰ ਕ੍ਰਮਵਾਰ 30 ਮਾਰਚ ਤੇ 5 ਅਪਰੈਲ ਨੂੰ ਪਾਸ ਕਰ ਦਿੱਤਾ ਸੀ। -ਪੀਟੀਆਈ