ਨਵੀਂ ਦਿੱਲੀ, 6 ਫਰਵਰੀ
ਭਾਰਤ ਵਿੱਚ ਵਿਕਸਤ ਹਲਕੇ ਲੜਾਕੂ ਜਹਾਜ਼ (ਐੱਲਸੀਏ-ਨੇਵੀ) ਨੂੰ ਅੱਜ ਪਹਿਲੀ ਵਾਰ ਜੰਗੀ ਬੇੜੇ ਆਈਐੱਨਐੱਸ ਵਿਕਰਾਂਤ ‘ਤੇ ਉਤਾਰਿਆ ਗਿਆ। ਭਾਰਤੀ ਜਲ ਸੈਨਾ ਨੇ ਇਸ ਨੂੰ ਇਤਿਹਾਸਕ ਪ੍ਰਾਪਤੀ ਕਰਾਰ ਦਿੱਤਾ ਹੈ। ਜਲ ਸੈਨਾ ਨੇ ਕਿਹਾ ਕਿ ਉਸ ਦੇ ਪਾਇਲਟ ਨੇ ਲੜਾਕੂ ਜਹਾਜ਼ ਨੂੰ ਬੇੜੇ ‘ਤੇ ਉਤਾਰਿਆ। –ਪੀਟੀਆਈ