ਟ੍ਰਿਬਿਊਨ ਨਿਊਜ਼ ਸਰਵਿਸ
ਗੁਰਦਾਸਪੁਰ, 12 ਸਤੰਬਰ
ਰਾਜਪਾਲ ਅਤੇ ਡੀਜੀਪੀ ਵੱਲੋਂ ਸਰਹੱਦੀ ਪਿੰਡਾਂ ਦਾ ਦੌਰਾ ਕਰਨ ਤੋਂ ਕੁਝ ਘੰਟੇ ਪਹਿਲਾਂ ਇਕ ਪਾਕਿਸਤਾਨ ਡਰੋਨ ਨੇ ਸੋਮਵਾਰ ਨੂੰ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਬੀਐਸਐਫ ਨੇ ਨਾਕਾਮ ਕਰ ਦਿੱਤਾ। ਬੀਸੀਐਫ ਦੇ ਮੁਸਤੈਫ ਜਵਾਨਾਂ ਨੇ ਡਰੋਨ ’ਤੇ 9 ਰਾਊਂਡ ਫਾਇਰਿੰਗ ਕੀਤੀ। ਬੀਐਸਐਫ ਦੇ ਡੀਆਈਜੀ ਨੇ ਦੱਸਿਆ ਕਿ ਇਲਾਕੇ ਦੀ ਤਲਾਸ਼ੀ ਲਈ ਜਾ ਰੀ ਹੈ।