ਕਨੂਰ, (ਕੇਰਲ): ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਅੱਜ ਕਿਹਾ ਕਿ ਹਿੰਦੂਤਵੀ ਫ਼ਿਰਕੂ ਏਜੰਡੇ ਨੂੰ ਸਿੱਧੀ ਟੱਕਰ ਦੇਣੀ ਹੋਵੇਗੀ ਅਤੇ ਫਿਰਕੂ ਧਰੁਵੀਕਰਨ ਦੀ ਹਰੇਕ ਕੋਸ਼ਿਸ਼ ਦਾ ਹਰ ਪੱਧਰ ’ਤੇ ਡੱਟ ਕੇ ਮੁਕਾਬਲਾ ਕਰਨਾ ਹੋਵੇਗਾ। ਖ਼ਾਸ ਕਰ ਹਿੰਦੀ ਬੋਲਦੇ ਸੂਬਿਆਂ ਵਿੱਚ ਇਹ ਮਾਰਕਸਵਾਦੀ ਪਾਰਟੀ ਸਾਹਮਣੇ ਬਹੁਤ ਵੱਡੀ ਚੁਣੌਤੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਉਤਰੀ ਸੂਬਿਆਂ ਤੋਂ ਇਲਾਵਾ ਉਤਰੀ-ਪੂਰਬੀ ਖੇਤਰਾਂ ਵਿੱਚ ਤੇਜ਼ੀ ਨਾਲ ਅਤੇ ਸਭ ਤੋਂ ਵੱਧ ਖ਼ਤਰਨਾਕ ‘ਫ਼ਿਰਕੂ’ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ। ਸੀਪੀਐੱਮ ਦੀ 23ਵੀਂ ਕਾਂਗਰਸ ਦੀ ਸਮਾਪਤੀ ਦੇ ਇੱਕ ਦਿਨ ਬਾਅਦ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਦੇ ਭਵਿੱਖ ਵਿੱਚ ਬਹੁਤ ਗੰਭੀਰ ਨਤੀਜੇ ਨਿਕਲਣਗੇ। ਯੇਚੁਰੀ ਨੇ ਕਿਹਾ, ‘‘ਹਿੰਦੂਤਵੀ ਫ਼ਿਰਕੂ ਏਜੰਡੇ ਨੂੰ ਸਿੱਧੀ ਟੱਕਰ ਦੇਣੀ ਹੋਵੇਗੀ। -ਪੀਟੀਆਈ