ਮੁੰਬਈ: ਫ਼ਿਲਮ ‘ਲੁੱਡੋ ਤੇ ਜੱਗਾ ਜਾਸੂਸ’ ਲਈ ਜਾਣੇ ਜਾਂਦੇ ਮਸ਼ਹੂਰ ਫ਼ਿਲਮ ਐਡੀਟਰ ਅਜੇ ਸ਼ਰਮਾ ਦੀ ਅੱਜ ਕਰੋਨਾ ਕਾਰਨ ਮੌਤ ਹੋ ਗਈ। ਸੂਤਰਾਂ ਅਨੁਸਾਰ ਉਹ ਦਿੱਲੀ ਦੇ ਇੱਕ ਸਰਕਾਰੀ ਹਸਪਤਾਲ ਵਿਚ ਦਾਖ਼ਲ ਸੀ। ਉਹ ਤੀਹ ਸਾਲਾਂ ਦਾ ਸੀ। ਸੂਤਰਾਂ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ,‘‘ਉਸ ਨੂੰ ਕਰੋਨਾ ਹੋ ਗਿਆ ਸੀ ਅਤੇ ਕਰੀਬ ਦੋ ਹਫ਼ਤੇ ਪਹਿਲਾਂ ਉਸ ਨੂੰ ਆਈਸੀਯੂ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਅੱਜ ਤੜਕਸਾਰ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਉਸ ਨੇ ਦਮ ਤੋੜ ਦਿੱਤਾ।’’ ਉਸ ਦੇ ਪਰਿਵਾਰ ਵਿੱਚ ਪਤਨੀ ਤੇ ਚਾਰ ਸਾਲਾਂ ਦਾ ਪੁੱਤਰ ਹੈ। ਉਸ ਨੇ ‘ਬਰਫ਼ੀ, ਕਾਈ ਪੋ ਚੇ, ਅਤੇ ਯੇਹ ਜਵਾਨੀ ਹੈ ਦੀਵਾਨੀ’ ਵਰਗੀਆਂ ਫ਼ਿਲਮਾਂ ਵਿਚ ਐਸੋਸੀਏਟ ਐਡੀਟਰ ਵਜੋਂ ਕੰਮ ਕੀਤਾ। ਸ਼ਰਮਾ ਨੇ ਇਰਫਾਨ ਖਾਨ ਦੀ ਫ਼ਿਲਮ ‘ਕਾਰਵਾਂ, ਲੁੱਡੋ ਅਤੇ ਵੈੱਬ ਸੀਰੀਜ਼ ‘ਬੈਂਡਿਸ਼ ਬੈਂਡਿਸਟ’ ਵਿੱਚ ਵੀਡੀਓ ਐਡੀਟਰ ਵਜੋਂ ਕੰਮ ਕੀਤਾ। ਨਿਰਦੇਸ਼ਕ ਵਜੋਂ ਉਸ ਨੇ 1995 ਵਿੱਚ ਆਪਣੀ ਪਹਿਲੀ ਦਸਤਾਵੇਜ਼ੀ ‘ਜੌਲੀ 1995’ ਬਣਾਈ ਸੀ। ਉਹ ਤਾਪਸੀ ਪੰਨੂ ਦੀ ਆਉਣ ਵਾਲੀ ਫ਼ਿਲਮ ‘ਰਸ਼ਮੀ ਰਾਕੇਟ’ ਵਿੱਚ ਕੰਮ ਕਰ ਰਿਹਾ ਸੀ। ਸਿਨੇ ਜਗਤ ਦੀਆਂ ਹਸਤੀਆਂ ਨੇ ਸ਼ਰਮਾ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। -ਪੀਟੀਆਈ