ਲਖਨਊ, 27 ਸਤੰਬਰ
ਉਤਰ ਪ੍ਰਦੇਸ਼ ਦੀ ਅਦਾਲਤ ਨੇ ਗੈਂਗਸਟਰ ਅਬੂ ਸਲੇਮ ਨੂੰ 25 ਸਾਲ ਪੁਰਾਣੇ ਫਰਜ਼ੀ ਪਾਸਪੋਰਟ ਮਾਮਲੇ ਵਿੱਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸਲੇਮ 1993 ਮੁੰਬਈ ਲੜੀਵਾਰ ਬੰਬ ਧਮਾਕੇ ਮਾਮਲੇ ਵਿੱਚ ਤਲੋਜਾ ਜੇਲ੍ਹ ਵਿੱਚ ਬੰਦ ਹੈ। ਉਸ ਨੇ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੀ। ਵਿਸ਼ੇਸ਼ ਜੁਡੀਸ਼ਲ ਮੈਜਿਸਟ੍ਰੇਟ ਸਮਰਿੱਧੀ ਮਿਸ਼ਰਾ ਨੇ ਸਲੇਮ ਅਤੇ ਉਸ ਦੇ ਸਹਿਯੋਗੀ ਮੁਹੰਮਦ ਪਰਵੇਜ਼ ਆਲਮ ਨੂੰ ਫਰਜ਼ੀ ਪਾਸਪੋਰਟ ਮਾਮਲੇ ਵਿੱਚ ਮੁਜਰਮ ਕਰਾਰ ਦਿੱਤਾ। ਅਦਾਲਤ ਨੇ ਸਲੇਮ ਨੂੰ ਦਸ ਹਜ਼ਾਰ ਅਤੇ ਆਲਮ ਨੂੰ 35 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ।