ਕੋਲਕਾਤਾ, 21 ਜੁਲਾਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਨੂੰ ਹੁਣ ਤੱਕ ਦੀ ‘ਸਭ ਤੋਂ ਵੱਧ ਭੰਨ-ਤੋੜ ਕਰਨ ਵਾਲੀ ਪਾਰਟੀ’ ਕਰਾਰ ਦਿੰਦਿਆਂ ਕੇਂਦਰ ’ਤੇ ਦੋਸ਼ ਲਾਇਆ ਕਿ ਊਹ ਸੰਘੀ ਏਜੰਸੀਆਂ ਦੀ ਵਰਤੋਂ ਵਿਰੋਧੀ ਸੂਬਾਈ ਸਰਕਾਰਾਂ ਨੂੰ ਡੇਗਣ ਲਈ ਕਰ ਰਿਹਾ ਹੈ। ਊਨ੍ਹਾਂ ਨਾਲ ਹੀ ਕਿਹਾ ਕਿ ਪੱਛਮੀ ਬੰਗਾਲ ਲੋਕ ਸਰਕਾਰ ਚਲਾਊਣਗੇ ਅਤੇ ਊਹ ‘ਗੁਜਰਾਤੀ ਅਤੇ ਬਾਹਰਲੇ ਲੋਕਾਂ’ ਨੂੰ ਸੂਬੇ ਵਿਚ ਰਾਜ ਨਹੀਂ ਕਰਨ ਦੇਣਗੇ। ਮਮਤਾ ਬੈਨਰਜੀ ਨੇ ਕਿਹਾ, ‘‘ਜਦੋਂ ਦੇਸ਼ ਕੋਵਿਡ ਮਹਾਮਾਰੀ ਖ਼ਿਲਾਫ਼ ਲੜਾਈ ਵਿਚ ਰੁਝਿਆ ਹੋਇਆ ਹੈ, ਭਾਜਪਾ ਮੱਧ ਪ੍ਰਦੇਸ਼ ਮਗਰੋਂ ਰਾਜਸਥਾਨ ਅਤੇ ਪੱਛਮੀ ਬੰਗਾਲ ਵਿੱਚ ਚੁਣੀਆਂ ਸਰਕਾਰਾਂ ਨੂੰ ਡੇਗਣ ਵਿੱਚ ਗਲਤਾਨ ਹੈ।’’ ਊਨ੍ਹਾਂ ਕਿਹਾ, ‘‘ਕੇਂਦਰ ਸਰਕਾਰ ਨੇ ਕੇਂਦਰੀ ਏਜੰਸੀਆਂ ਅਤੇ ਪੈਸੇ ਦੇ ਜ਼ੋਰ ’ਤੇ ਬੰਗਾਲ ਦੀ ਚੁਣੀ ਹੋਈ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਰਚੀ ਹੈ।’’ ਮੁੱਖ ਮੰਤਰੀ ਬੈਨਰਜੀ ਨੇ ਕਿਹਾ, ‘‘ਗੁਜਰਾਤ ਸਾਰੇ ਸੂਬਿਆਂ ’ਤੇ ਹਕੂਮਤ ਕਿਉਂ ਕਰੇ? ਅਸੀਂ ਦੋ ਭਰਾਵਾਂ (ਨਰਿੰਦਰ ਮੋਦੀ ਅਤੇ ਅਮਿਤ ਸ਼ਾਹ) ਦੀ ਹਕੂਮਤ ਨੂੰ ਬਰਦਾਸ਼ਤ ਨਹੀਂ ਕਰਾਂਗੇ। ਸੰਘੀ ਢਾਂਚੇ ਦੀ ਲੋੜ ਵੀ ਕੀ ਹੈ? ਫਿਰ ਇੱਕ ਦੇਸ਼ ਇੱਕ ਪਾਰਟੀ’ ਸਿਸਟਮ ਊਸਾਰ ਲਵੋ।’’ ਗੁਜਰਾਤ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਸ਼ਾਹ ਦਾ ਜੱਦੀ ਸੂਬਾ ਹੈ। -ਪੀਟੀਆਈ