ਨਵੀਂ ਦਿੱਲੀ, 13 ਮਾਰਚ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਝਾਰਖੰਡ ਅਧਾਰਿਤ ਕੰਪਨੀ ਸੰਜੀਵਨੀ ਬਿਲਡਕੋਨ ਪ੍ਰਾਈਵੇਟ ਲਿਮੀਟਿਡ (ਐੱਸਬੀਪੀਐੈੱਲ) ਉਸ ਦੇ ਡਾਇਰੈਕਟਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ 102 ਅਚੱਲ ਸੰਪਤੀਆਂ ਜ਼ਬਤ ਕੀਤੀਆਂ ਹਨ। ਜ਼ਬਤ ਸੰਪਤੀਆਂ ਦੀ ਕੀਮਤ 55 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਉਨ੍ਹਾਂ ’ਤੇ ਨਿਵੇਸ਼ਕਾਂ ਨੂੰ ਪਲਾਟ ਦੇਣ ਦਾ ਵਾਅਦਾ ਕਰਕੇ ਕਥਿਤ ਧੋਖਾਧੜੀ ਕਰਨ ਦਾ ਦੋਸ਼ ਹੈ। ਈਡੀ ਵੱਲੋਂ ਇਹ ਕਾਰਵਾਈ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ ਦੀਆਂ ਧਾਰਾਵਾਂ ਤਹਿਤ ਕੀਤੀ ਗਈ ਹੈ। ਜ਼ਬਤ ਸੰਪਤੀਆਂ ’ਚ ਰਾਂਚੀ ਅਤੇ ਰਾਏਪੁਰ ’ਚ ਸਥਿਤ ਹਨ। -ਪੀਟੀਆਈ