ਰਾਏਪੁਰ, 2 ਸਤੰਬਰ
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਸੂਬੇ ਵਿੱਚ ਜਲਦੀ ਹੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੇ ਆਮਦਨ ਕਰ (ਆਈਟੀ) ਵਿਭਾਗ ਦੇ ਛਾਪੇ ਪੈਂਦੇ ਨਜ਼ਰ ਆਉਣਗੇ ਕਿਉਂਕਿ ਝਾਰਖੰਡ ਵਿੱਚ ਸੱਤਾਧਾਰੀ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ ਦੇ ਵਿਧਾਇਕ ਰਾਏਪੁਰ ਨੇੜੇ ਇੱਕ ਰਿਜ਼ਾਰਟ ਵਿੱਚ ਰੁਕੇ ਹੋਏ ਹਨ। ਰਾਜਧਾਨੀ ਰਾਏਪੁਰ ਦੇ ਹੈਲੀਪੈਡ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਘੇਲ ਨੇ ਦਾਅਵਾ ਕੀਤਾ, ‘‘ਭਾਜਪਾ ਨੂੰ ਲੋਕਤੰਤਰ ਵਿੱਚ ਵਿਸ਼ਵਾਸ ਨਹੀਂ ਹੈ। ਝਾਰਖੰਡ ਦੇ ਵਿਧਾਇਕ ਛਤੀਸਗੜ੍ਹ ਵਿੱਚ ਆ ਕੇ ਰੁਕੇ ਹੋਏ ਹਨ। ਅਸੀਂ ਉਨ੍ਹਾਂ ਦਾ ਸਵਾਗਤ ਕੀਤਾ ਹੈ ਅਤੇ ਹੁਣ ਭਾਜਪਾ ਦੇ ਲੋਕ ਉੱਥੇ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਦਾ ਵਿਰੋਧ ਕਰ ਰਹੇ ਹਨ।’’