ਅੰਬਿਕਾਪੁਰ: ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ਦੇ ਬੈਕੁੰਠਪੁਰ ਇਲਾਕੇ ਵਿੱਚ ਵੀਰਵਾਰ ਦੇਰ ਰਾਤ ਕਰੀਬ 12:56 ਵਜੇ 4.6 ਤੀਬਰਤਾ ਦਾ ਭੁਚਾਲ ਆਇਆ। ਇਸ ਮੌਕੇ ਕੋਲੇ ਦੀ ਖ਼ਾਨ ਵਿੱਚ ਕੰਮ ਕਰ ਰਹੇ ਸਾਊਥ ਈਸਟ ਕੋਲਫੀਲਡਜ਼ ਲਿਮਟਿਡ ਦੇ ਦੋ ਕਰਮੀ ਜ਼ਖ਼ਮੀ ਹੋ ਗਏ। ਜ਼ਿਲ੍ਹੇ ਵਿੱਚ ਇਸ ਮਹੀਨੇ ਦੂਜੀ ਵਾਰ ਭੁਚਾਲ ਦੇ ਇੰਨੇ ਵੱਡੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਪਹਿਲਾਂ 11 ਜੁਲਾਈ ਨੂੰ ਇਸੇ ਇਲਾਕੇ ਵਿੱਚ 4.3 ਤੀਬਰਤਾ ਦਾ ਭੁਚਾਲ ਆਇਆ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਭੁਚਾਲ ਦਾ ਕੇਂਦਰ ਧਰਤੀ ਦੀ ਸਤ੍ਵਾ ਤੋਂ 16 ਕਿਲੋਮੀਟਰ ਦੀ ਡੂੰਘਾਈ ’ਤੇ ਸੀ, ਜਿਸ ਕਾਰਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ। -ਪੀਟੀਆਈ