ਗੰਗਟੋਕ, 5 ਅਪਰੈਲ
ਸ਼ਿੱਕਮ ਵਿੱਚ ਸੋਮਵਾਰ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ’ਤੇ ਭੂਚਾਲ ਦੀ ਗਤੀ 5.4 ਸੀ। ਕੌਮੀ ਸੈਸਮੋਲੋਜੀ(ਭੂਚਾਲ ਵਿਗਿਆਨ) ਕੇਂਦਰ ਨੇ ਦੱਸਿਆ ਕਿ ਭੂਚਾਲ ਰਾਤ 8.49 ਵਜੇ ਆਇਆ ਤੇ ਇਸ ਦਾ ਕੇਂਦਰ ਭਾਰਤ-ਭੂਟਾਨ ਸਰਹੱਦ ਨੇੜੇ 10 ਕਿਲੋਮੀਟਰ ਜ਼ਮੀਨ ਹੇਠਾਂ ਸੀ। ਲੋਕ ਘਬਰਾ ਕੇ ਘਰਾਂ ਵਿਚੋਂ ਬਾਹਰ ਆ ਗਏ। ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੂਚਾਲ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਹ ਚਾਰ ਪ੍ਰਭਾਵਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰ ਰਹੇ ਹਨ ਤੇ ਉਹ ਬਿਹਾਰ, ਅਸਾਮ ਅਤੇ ਸਿੱਕਮ ਦੇ ਮੁੱਖ ਮੰਤਰੀ ਨਾਲ ਗੱਲ ਕਰ ਚੁੱਕੇ ਹਨ। -ਏਜੰਸੀ