ਸ਼ਿਮਲਾ, 27 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ‘ਚ ਢਿੱਗਾਂ ਡਿੱਗਣ ਕਾਰਨ ਬਾਅਦ ਮਨਾਲੀ-ਲੇਹ ਮਾਰਗ ’ਤੇ ਆਵਾਜਾਈ ਠੱਪ ਹੋ ਗਈ ਹੈ ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ। ਰਾਜ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਮਨਾਲੀ ਤਹਿਸੀਲ ਦੇ ਨਹਿਰੂ ਕੁੰਡ ਨੇੜੇ ਮੰਗਲਵਾਰ ਰਾਤ ਢਿੱਗਾਂ ਡਿੱਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਜਦੋਂ ਤੱਕ ਸੜਕ ਤੋਂ ਪੱਥਰਾਂ ਨੂੰ ਹਟਾਇਆ ਨਹੀਂ ਜਾਂਦਾ ਉਦੋਂ ਤੱਕ ਵਾਹਨਾਂ ਨੂੰ ਹੋਰ ਰਾਹ ਤੋਂ ਲੰਘਾਇਆ ਜਾ ਰਿਹਾ ਹੈ। ਡਾਇਵਰਟ ਕਰ ਦਿੱਤਾ ਗਿਆ ਹੈ। ਵਿਭਾਗ ਨੇ ਦੱਸਿਆ ਕਿ ਕੁੱਲੂ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੂੰ ਮਲਬੇ ਨੂੰ ਹਟਾਉਣ ਅਤੇ ਸੜਕ ਨੂੰ ਖੋਲ੍ਹਣ ਲਈ ਸੂਚਿਤ ਕਰ ਦਿੱਤਾ ਹੈ।