ਸ੍ਰੀਨਗਰ, 14 ਅਪਰੈਲ
ਫ਼ੌਜ ਦਾ ਕਹਿਣਾ ਹੈ ਕਿ ਇਸ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਟੰਗਧਾਰ ਸੈਕਟਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਨਾਕਾਮ ਕਰਦਿਆਂ 50 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇੱਕ ਅਧਿਕਾਰੀ ਨੇ ਦੱਸਿਆ,‘ਭਾਰਤੀ ਫ਼ੌਜ, ਬੀਐੱਸਐੱਫ ਤੇ ਜੇਕੇਪੀ ਨੇ ਬੀਤੀ ਰਾਤ ਟੰਗਧਾਰ ਸੈਕਟਰ ਵਿੱਚ ਨਾਰਕੋ ਸਮੱਗਲਿੰਗ ਦੀ ਕੋਸ਼ਿਸ਼ ਨਾਕਾਮ ਕਰਦਿਆਂ 10 ਕਿਲੋਗ੍ਰਾਮ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 50 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਨਾਰਕੋ-ਟੈਰਰ ਮੋਡਿਊਲ ਦੀ ਇਹ ਦੂਜੀ ਕੋਸ਼ਿਸ਼ ਹੈ। ਪਿਛਲੇ ਹਫ਼ਤੇ ਵੀ ਇੱਕ ਸਾਂਝੀ ਮੁਹਿੰਮ ਵਿੱਚ ਇਸੇ ਇਲਾਕੇ ਵਿੱਚੋਂ 10 ਕਿਲੋਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਸੀ। -ਪੀਟੀਆਈ