ਨਵੀਂ ਦਿੱਲੀ, 2 ਅਗਸਤ
ਹਵਾਬਾਜ਼ੀ ਸੁਰੱਖਿਆ ਸਬੰਧੀ ਰੈਗੂਲੇਟਰੀ ਅਥਾਰਟੀ ਬੀਸੀਏਐੱਸ ਨੇ ਡਰੋਨ ਅਪਰੇਟਿੰਗ ਸਿਸਟਮਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਬੀਸੀਏਐੱਸ ਨੇ ਡਰੋਨ ਅਪਰੇਟਿੰਗ ਸਿਸਟਮ ਲਈ ਸਾਈਬਰ ਸੁਰੱਖਿਆ, ਸਟੋਰੇਜ ਸਹੂਲਤ ਤੇ ਸਟਾਫ਼ ਲਈ ਟ੍ਰੇਨਿੰਗ ਤੇ ਪਿੱਠਭੂਮੀ ਦੀ ਚੈਕਿੰਗ ਜਿਹੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਦੀ ਡਰੋਨ ਅਪਰੇਟਿੰਗ ਸਿਸਟਮਾਂ ਜਾਂ ਦੂਰੋਂ ਕੰਟਰੋਲ ਕੀਤੇ ਜਾਣ ਵਾਲੇ ਏਅਰਕਰਾਫਟ ਸਿਸਟਮਾਂ ਲਈ ਪਾਲਣਾ ਕੀਤੀ ਜਾਵੇਗੀ। ਸਿਵਲ ਏਵੀਏਸ਼ਨ ਸਕਿਉਰਿਟੀ ਦੇ ਬਿਊਰੋ ਨੇ ਕਿਹਾ,‘ਇਹ ਗੱਲ ਯਕੀਨੀ ਬਣਾਈ ਜਾਵੇ ਕਿ ਆਰਪੀਏਐੱਸ (ਰਿਮੋਟਲੀ ਪਾਇਲਿਟਡ ਏਅਰਕਰਾਫਟ ਸਿਸਟਮ) ’ਚ ਸੀਸੀਟੀਵੀ ਕੈਮਰੇ ਲਾਏ ਜਾਣ ਤੇ ਇਨ੍ਹਾਂ ’ਚ ਸਟੋਰੇਜ ਦੀ ਸਮਰੱਥਾ ਹੋਵੇ।
-ਪੀਟੀਆਈ