ਨਵੀਂ ਦਿੱਲੀ, 23 ਅਗਸਤ
ਕੂਟਨੀਤਕ ਵਿਕਰਮ ਕੇ. ਦੋਰੱਈਸਵਾਮੀ ਨੂੰ ਅੱਜ ਬਰਤਾਨੀਆ ਵਿੱਚ ਭਾਰਤ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਸ ਨੂੰ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ਹੋ ਰਹੇ ਕੂਟਨੀਤਕ ਸਬੰਧਾਂ ਦੇ ਮੱਦੇਨਜ਼ਰ ਇੱਕ ਅਹਿਮ ਨਿਯੁਕਤੀ ਮੰਨਿਆ ਜਾ ਰਿਹਾ ਹੈ। 1992 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਇਸ ਵੇਲੇ ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਸੇਵਾ ਨਿਭਾਅ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਉਹ ਜਲਦੀ ਹੀ ਇਹ ਅਹੁਦਾ ਸੰਭਾਲ ਸਕਦੇ ਹਨ।’’ ਜ਼ਿਕਰਯੋਗ ਹੈ ਕਿ ਯੂਕੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਗਾਇਤਰੀ ਇਸਰ ਕੁਮਾਰ 30 ਜੂਨ ਨੂੰ ਸੇਵਾਮੁਕਤ ਹੋਏ ਹਨ। -ਪੀਟੀਆਈ