ਚੇਨੱਈ, 29 ਮਈ
ਡੀਐੱਮਕੇ ਦੇ ਸੀਨੀਅਰ ਨੇਤਾ ਅਤੇ ਨੀਲਗਿਰੀ ਹਲਕੇ ਤੋਂ ਪਾਰਟੀ ਦੇ ਸੰਸਦ ਮੈਂਬਰ ਏ. ਰਾਜਾ ਦੀ ਪਤਨੀ ਪਰਮੇਸ਼ਵਰੀ ਦਾ ਸ਼ਨਿਚਰਵਾਰ ਨੂੰ ਦੇਹਾਂਤ ਹੋ ਗਿਆ ਹੋ ਗਿਆ। ਕੈਂਸਰ ਤੋਂ ਪੀੜਤ ਪਰਮੇਸ਼ਵਰੀ ਇੱਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਸੀ। ਡਾ. ਲੀਲਾ ਇੰਸਟੀਚਿਊਟ ਅਤੇ ਮੈਡੀਕਲ ਸੈਂਟਰ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਸੰਸਦ ਮੈਂਬਰ ਏ. ਰਾਜਾ ਦੀ ਪਤਨੀ ਪਰਮੇਸ਼ਵਰੀ ਨੇ ਰਾਤ 7 ਵਜੇ ਆਖਰੀ ਸਾਹ ਲਏ। ਡੀਐੱਮਕੇ ਦੇ ਪ੍ਰਧਾਨ ਅਤੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਪਰਮੇਸ਼ਰੀ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। -ਏਜੰਸੀ