ਚੇਨਈ, 10 ਜੂਨ
ਡੀਐੱਮਕੇ ਦੇ ਵਿਧਾਇਕ ਜੇ. ਅੰਬਾਜਗਨ ਦੀ ਬੁੱਧਵਾਰ ਨੂੰ ਇੱਥੇ ਕਰੋਨਾਵਾਇਰਸ ਕਾਰਨ ਮੌਤ ਹੋ ਗਈ। ਨਿੱਜੀ ਹਸਪਤਾਲ ‘ਡਾ. ਰੇਲਾ ਇੰਸਟੀਚਿਊਟ ਐਂਡ ਮੈਡੀਕਲ ਸੈਂਟਰ ਨੇ ਬਿਆਨ ਜਾਰੀ ਕਰਦਿਆਂ ਕਿਹਾ, “ਉਹ ਕੋਵਿਡ -19 ਕਾਰਨ ਨਮੂਨੀਆ ਤੋਂ ਪੀੜਤ ਸਨ। ਉਨ੍ਹਾਂ ਦੀ ਹਾਲਤ ਨਾਜ਼ੁਕ ਸੀ ਅਤੇ ਅੱਜ ਦੀ ਤੜਕਦੇ ਸਮੇਂ ਉਸ ਦੀ ਸਿਹਤ ਤੇਜ਼ੀ ਨਾਲ ਵਿਗੜ ਗਈ। ਹਰ ਤਰ੍ਹਾਂ ਦੀ ਡਾਕਟਰੀ ਸਹਾਇਤਾ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।