ਸ੍ਰੀਨਗਰ: ਗੁਪਕਾਰ ਗੱਠਜੋੜ ਨੇ ਅੱਜ ਜ਼ਿਲ੍ਹਾ ਵਿਕਾਸ ਕੌਂਸਲ (ਡੀਡੀਸੀ) ਚੋਣਾਂ ਦੇ ਪੰਜਵੇਂ ਗੇੜ ਲਈ ਸੀਟ ਵੰਡ ਫਾਰਮੂਲੇ ਦਾ ਐਲਾਨ ਕੀਤਾ ਹੈ। ਪੰਜਵੇਂ ਗੇੜ ਦੀਆਂ ਚੋਣਾਂ ਲਈ 10 ਦਸੰਬਰ ਨੂੰ ਵੋਟਾਂ ਪੈਣਗੀਆਂ। ਸੀਟ ਵੰਡ ਫਾਰਮੂਲੇ ਦੀ ਸੂਚੀ ਗੱਠਜੋੜ ਦੇ ਟਵਿੱਟਰ ਖਾਤੇ ’ਤੇ ਜਾਰੀ ਕੀਤੀ ਗਈ। ਸੂਚੀ ਨੂੰ ਪ੍ਰਵਾਨਗੀ ਗੁਪਕਾਰ ਗੱਠਜੋੜ ਦੇ ਪ੍ਰਧਾਨ ਅਤੇ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਵੱਲੋਂ ਦਿੱਤੀ ਗਈ ਸੀ। ਸੀਟ ਵੰਡ ਫਾਰਮੂਲੇ ਮੁਤਾਬਕ ਨੈਸ਼ਨਲ ਕਾਨਫਰੰਸ ਨੂੰ 16 ਸੀਟਾਂ ਵਿੱਚੋਂ ਅੱਧੀਆਂ (8) ਸੀਟਾਂ ਜਦਕਿ ਪੀਪਲਜ਼ ਡੈਮੋਕਰੈਟਿਕ ਪਾਰਟੀ ਨੂੰ 5 ਸੀਟਾਂ ਮਿਲੀਆਂ ਹਨ। ਜੰਮੂ ਅਤੇ ਕਸ਼ਮੀਰ ਪੀਪਲਜ਼ ਕਾਨਫਰੰਸ 2 ਜਦਕਿ ਜੰਮੂ ਅਤੇ ਕਸ਼ਮੀਰ ਪੀਪਲਜ਼ ਮੂਵਮੈਂਟ 1 ਸੀਟ ’ਤੇ ਚੋਣ ਲੜੇਗੀ। ਪੰਜਵੇਂ ਗੇੜ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦੀ ਆਖਰੀ ਤਰੀਕ 23 ਨਵੰਬਰ ਹੈ। -ਪੀਟੀਆਈ