ਮੁੰਬਈ, 8 ਅਪਰੈਲ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਮਹਾਰਾਸ਼ਟਰ ਵਿੱਚ ਮਹਾਂ ਵਿਕਾਸ ਅਗਾੜੀ (ਐੱਮਵੀਏ) ਸਰਕਾਰ ਨੂੰ ਅਸਥਿਰ ਕਰਨ ਲਈ “ਗੰਦੀ ਰਾਜਨੀਤੀ” ਕੀਤੀ ਜਾ ਰਹੀ ਹੈ ਅਤੇ ਅਜਿਹੀਆਂ ਸਾਜ਼ਿਸ਼ਾਂ ਸਫ਼ਲ ਨਹੀਂ ਹੋਣਗੀਆਂ। ਮੁਅੱਤਲ ਕੀਤੇ ਗਏ ਪੁਲੀਸ ਕਰਮਚਾਰੀ ਸਚਿਨ ਵਾਜ਼ੇ ਨੇ ਇੱਕ ਪੱਤਰ ਵਿੱਚ ਦਾਅਵਾ ਕੀਤਾ ਸੀ ਕਿ ਰਾਜ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਮੁੰਬਈ ਪੁਲੀਸ ਨੂੰ ਉਸ ਦੀ ਸੇਵਾ ਜਾਰੀ ਰੱਖਣ ਲਈ ਦੋ ਕਰੋੜ ਰੁਪਏ ਮੰਗੇ ਸਨ ਅਤੇ ਇੱਕ ਹੋਰ ਮੰਤਰੀ ਅਨਿਲ ਪਰਬ ਨੇ ਉਸ ਨੂੰ ਠੇਕੇਦਾਰਾਂ ਤੋਂ ਪੈਸੇ ਇਕੱਠੇ ਕਰਨ ਲਈ ਕਿਹਾ।