ਨਵੀਂ ਦਿੱਲੀ: ਨਿਊਜ਼ ਬਰਾਡਕਾਸਟ ਐਸੋਸੀਏਸ਼ਨ (ਐਨਬੀਏ) ਨੇ ਕਿਹਾ ਹੈ ਕਿ ਜਦ ਤੱਕ ‘ਬੀਏਆਰਸੀ’ (ਚੈਨਲ ਦਰਜਾਬੰਦੀ ਏਜੰਸੀ) ਜ਼ਾਹਿਰ ਕੀਤੇ ਗਏ ਫ਼ਿਕਰਾਂ ਬਾਰੇ ਕੋਈ ਕਾਰਵਾਈ ਨਹੀਂ ਕਰਦੀ, ਉਦੋਂ ਤੱਕ ਚੈਨਲਾਂ ਦੀ ਦਰਜਾਬੰਦੀ ਬੰਦ ਰਹਿਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਦਰਜਾਬੰਦੀ ਬਾਰੇ ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਤੇ ‘ਬੀਏਆਰਸੀ’ ਦੇ ਸਾਬਕਾ ਮੁਖੀ ਪਾਰਥੋ ਦਾਸਗੁਪਤਾ ਦੀ ਵਿਵਾਦਤ ਚੈਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਐਨਬੀਏ ਦਾ ਕਹਿਣਾ ਹੈ ਕਿ ਟੈਲੀਵਿਜ਼ਨ ਖ਼ਬਰ ਚੈਨਲਾਂ ਦੀ ਦਰਜਾਬੰਦੀ ਉਦੋਂ ਤੱਕ ਬੰਦ ਰੱਖੀ ਜਾਣੀ ਚਾਹੀਦੀ ਹੈ ਜਦ ਤੱਕ ਮਾਮਲੇ ’ਤੇ ਕਾਰਵਾਈ ਨਹੀਂ ਹੁੰਦੀ ਤੇ ਇਸ ਬਾਰੇ ਹਿੱਤਧਾਰਕਾਂ ਨਾਲ ਵਿਸਥਾਰ ਵਿਚ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਂਦੀ। -ਪੀਟੀਆਈ