ਨਵੀਂ ਦਿੱਲੀ, 22 ਫਰਵਰੀ
ਕੇਂਦਰ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਸੀਨੀਅਰ ਆਈਏਐੱਸ ਅਧਿਕਾਰੀ ਏ. ਗੋਪੀ ਕ੍ਰਿਸ਼ਨ ਅਤੇ ‘ਦਾਨਿਕਸ’ ਕੈਡਰ ਦੇ ਅਧਿਕਾਰੀ ਆਨੰਦ ਕੁਮਾਰ ਤਿਵਾੜੀ ਨੂੰ ਮੁਅੱਤਲ ਕਰ ਦਿੱਤਾ ਹੈ। ਕ੍ਰਿਸ਼ਨ ਦਿੱਲੀ ਸਰਕਾਰ ਵਿੱਚ ਆਬਕਾਰੀ ਕਮਿਸ਼ਨਰ ਸਨ, ਜਦਕਿ ਆਨੰਦ ਕੁਮਾਰ ਉਪ ਆਬਕਾਰੀ ਕਮਿਸ਼ਨਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਜਾਂਚ ਦੇ ਮਾਮਲੇ ਵਿੱਚ ਦਰਜ ਕੇਸ ਵਿੱਚ ਨਾਮਜ਼ਦ ਹੋਣ ਮਗਰੋਂ ਦੋਵਾਂ ਅਧਿਕਾਰੀਆਂ ਦੀ ਮੁਅੱਤਲੀ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।