ਠਾਣੇ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਪਣੇ ਖ਼ਿਲਾਫ਼ ਦਰਜ ਮਾਣਹਾਨੀ ਕੇਸ ’ਚ ਪੇਸ਼ੀ ਤੋਂ ਪੱਕੀ ਛੋਟ ਲਈ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਭਿਵੰਡੀ ਅਦਾਲਤ ’ਚ ਅਰਜ਼ੀ ਦਾਖ਼ਲ ਕੀਤੀ ਹੈ। ਜੁਡੀਸ਼ਲ ਮੈਜਿਸਟਰੇਟ ਪ੍ਰਥਮ ਕਲਾਸ ਜੇ ਵੀ ਪਾਲੀਵਾਲ ਨੇ ਮੰਗਲਵਾਰ ਨੂੰ ਸ਼ਿਕਾਇਤਕਰਤਾ ਆਰਐੱਸਐੱਸ ਕਾਰਕੁਨ ਰਾਜੇਸ਼ ਕੁੰਟੇ ਨੂੰ ਅਰਜ਼ੀ ’ਤੇ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ। ਅਦਾਲਤ ਵੱਲੋਂ 18 ਮਈ ਨੂੰ ਕੇਸ ਦੀ ਅੱਗੇ ਸੁਣਵਾਈ ਹੋਵੇਗੀ।