ਨਵੀਂ ਦਿੱਲੀ, 1 ਫਰਵਰੀ
ਰੱਖਿਆ ਮੰਤਰਾਲੇ ਨੇ ਏਅਰ ਫੋਰਸ ਵਿੱਚ ਮਹਿਲਾ ਲੜਾਕੂ ਪਾਇਲਟਾਂ ਨੂੰ ਸ਼ਾਮਲ ਕਰਨ ਦੀ ਪ੍ਰੀਖਣ ਯੋਜਨਾ ਨੂੰ ਸਥਾਈ ਕਰਨ ਦਾ ਫੈਸਲਾ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਫੈਸਲਾ ਭਾਰਤ ਦੀ ਨਾਰੀ ਸ਼ਕਤੀ ਦੀ ਸਮਰੱਥਾ ਅਤੇ ਮਹਿਲਾ ਸਸ਼ਕਤੀਕਰਨ ਬਾਰੇ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਦਰਸ਼ਾਉਂਦਾ ਹੈ। ਉਨ੍ਹਾਂ ਟਵਿਟਰ ’ਤੇ ਕਿਹਾ, ‘‘ ਰੱਖਿਆ ਮੰਤਰਾਲੇ ਨੇ ਏਅਰ ਫੋਰਸ ਵਿੱਚ ਮਹਿਲਾ ਲੜਾਕੂ ਪਾਇਲਟਾਂ ਨੂੰ ਸ਼ਾਮਲ ਕਰਨ ਦੀ ਪ੍ਰੀਖਣ ਯੋਜਨਾ ਨੂੰ ਸਥਾਈ ਯੋਜਨਾ ਵਿੱਚ ਬਦਲਣ ਦਾ ਫੈਸਲਾ ਕੀਤਾ ਹੈ। ਸੁਪਰੀਮ ਕੋਰਟ ਵੱਲੋਂ ਵੱਕਾਰੀ ਸੰਸਥਾ ਐਨਡੀਏ ਵਿੱਚ ਔਰਤਾਂ ਦੇ ਦਾਖਲੇ ਲਈ ਰਾਹ ਪੱਧਰਾ ਕੀਤੇ ਜਾਣ ਦੇ ਕੁਝ ਮਹੀਨਿਆਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ। -ਏਜੰਸੀ