ਨਵੀਂ ਦਿੱਲੀ, 22 ਅਕਤੂਬਰ
ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀਪੀਆਈ-ਐਮ) ਦੀ ਕੇਂਦਰੀ ਕਮੇਟੀ ਦੀ ਤਿੰਨ ਦਿਨਾਂ ਬੈਠਕ ਅੱਜ ਇਥੇ ਸ਼ੁਰੂ ਹੋਈ ਅਤੇ ਇਸ ਵਿੱਚ ਅਗਾਮੀ ਚੋਣਾਂ ਵਿੱਚ ਕਾਂਗਰਸ ਨਾਲ ਸਹਿਯੋਗ ਕਰਨ ਬਾਰੇ ਪਾਰਟੀ ਦੀ ਨੀਤੀ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਸੂਤਰਾਂ ਨੇ ਕਿਹਾ ਕਿ ਕਾਂਗਰਸ ਨਾਲ ਗਠਜੋੜ ਕਰਨ ਬਾਰੇ ਪੋਲਿਟ ਬਿਊਰੋ ਵਿੱਚ ਮਤਭੇਦ ਹਨ। ਕੇਰਲ ਧੜਾ ਭਾਜਪਾ ਖ਼ਿਲਾਫ਼ ਖੇਤਰੀ ਧਰਮਨਿਰਪੱਖ ਦਲਾਂ ਨਾਲ ਸਾਂਝ ਦਾ ਇਛੁੱਕ ਹੈ ਜਦ ਪੱਛਮੀ ਬੰਗਾਲ ਦਾ ਧੜਾ ਕਹਿੰਦਾ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਵਿਰੋਧੀ ਦਲ ਬਗ਼ੈਰ ਕੋਈ ਗਠਜੋੜ ਗ਼ੈਰਵਿਵਹਾਰਕ ਹੈ।